ਬੇਰ ਬਾਬਾ ਬੁੱਢਾ ਸਾਹਿਬ

berbudhaਬਾਬਾ ਬੁੱਢਾ ਜੀ ਇਸ ਬੇਰ ਥੱਲੇ ਡੇਰਾ ਲਾ ਕੇ ਪਵਿੱਤਰ ਸਰੋਵਰ ਦੀ ਖੁਦਾਈ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਕਾਰਜ ਕਰਾਉਂਦੇ ਹੁੰਦੇ ਸਨ। ਸੰਨ 1506 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੱਥੂਨੰਗਲ ਵਿਚ ਜਨਮ ਲੈਣ ਵਾਲੇ, ਪਿਤਾ ਭਾਈ ਸੁੱਘਾ ਰੰਧਾਵਾ ਜੀ ਅਤੇ ਮਾਤਾ ਗੌਰਾਂ ਜੀ ਦੇ ਸਪੁੱਤਰ ਬੂੜੇ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰੋਂ ਮੁੜਦੇ ਵਕਤ ਪਿੰਡ ਰਮਦਾਸ ਦੀ ਜੂਹ ‘ਚ ਦਰਸ਼ਨ ਦਿੱਤੇ ਅਤੇ ਬਾਲ ਬੂੜੇ ਨੇ ਗੁਰੂ ਜੀ ਨੂੰ ਵੱਡੀ ਨਿਮਰਤਾ ਦੇ ਭਾਵ ‘ਚ ਦੁੱਧ ਭੇਟ ਕੀਤਾ ਅਤੇ ਗੁਰੂ ਜੀ ਦੀ ਬਾਲਕ ਨਾਲ ਵਿਚਾਰ ਗੋਸ਼ਟੀ ਵੀ ਹੋਈ। ਬਾਲਕ ਵੱਲੋਂ ਛੋਟੀ ਉਮਰ ‘ਚ ਸੁਘੜਤਾ ਦਰਸਾਉਣ ਕਾਰਨ ਉਸਨੂੰ ‘ਬਾਬਾ ਬੁੱਢਾ’ ਦਾ ਰੁਤਬਾ ਹਾਸਲ ਹੋਇਆ। ਜਦੋਂ ਸੰਨ 1604 ਵਿਚ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ ਤਾਂ ਬਾਬਾ ਬੁੱਢਾ ਜੀ ਨੂੰ ਇਸ ਦੇ ਪਹਿਲੇ ਗ੍ਰੰਥੀ ਨਿਯੁਕਤ ਕੀਤਾ। ਦੂਸਰੇ ਗੁਰੂ ਜੀ ਤੋਂ ਲੈ ਕੇ ਛੇਵੇਂ ਗੁਰੂ ਜੀ ਤਕ, ਸਭ ਨੂੰ ਆਪ ਨੇ ਹੀ ਪਾਵਨ ਗੱਦੀ ‘ਤੇ ਬਿਰਾਜਮਾਨ ਕਰਨ ਦੀ ਮਰਿਆਦਾ ਨਿਭਾਈ। ਬਾਬਾ ਜੀ ਨੇ 1631 ਈ: ਵਿਚ 125 ਸਾਲ ਦੀ ਉਮਰ ਵਿਚ ਰਮਦਾਸ ਵਿਖੇ ਅਕਾਲ ਚਲਾਣਾ ਕੀਤਾ। ਆਪ ਦੀ ਮ੍ਰਿਤਕ ਦੇਹ ਦੀਆਂ ਅੰਤਮ ਰਸਮਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਨਿਭਾਈਆਂ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune