ਗੁਰੂ ਕਾ ਲੰਗਰ

langarਸਾਂਝੇ ਸਮੂਹਿਕ ਲੰਗਰ ਤੋਂ ਬਿਨਾਂ ਇਕ ਸਿੱਖ ਗੁਰਦੁਆਰੇ ਬਾਬਤ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰਾਮਗੜੀਆ ਬੁੰਗਿਆਂ ਦੇ ਪਿਛਲੇ ਪਾਸੇ ਅਤੇ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਸਾਹਮਣੇ ਪਾਸੇ ਬਣੀ ਲਾਲ ਇੱਟਾਂ ਦੀ ਇਸ ਇਮਾਰਤ ਵਿਚ ਤਿੰਨ ਵੱਡੇ ਲੰਗਰ ਹਾਲ ਬਣੇ ਹੋਏ ਹਨ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਲੰਗਰ ‘ਚ ਬਿਨਾਂ ਕਿਸੇ ਮਜ਼ਬ, ਜਾਤ, ਨਸਲ ਅਤੇ ਕੌਮ ਦੇ ਵਖਰੇਵੇਂ ਦੇ ਸਾਰੇ ਯਾਤਰੂਆਂ ਨੂੰ ਪੱਕਿਆ ਹੋਇਆ ਤਾਜਾ ਭੋਜਨ ਪਰੋਸਿਆ ਜਾਂਦਾ ਹੈ। ਇਸਦਾ ਖਰਚਾ ਗੁਰੂ-ਅਸਥਾਨ ਦੇ ਖਜ਼ਾਨਿਆਂ ‘ਚ ਆਈ ਮਾਇਆ ਨਾਲ ਚਲਾਇਆ ਜਾਂਦਾ ਹੈ। ਇਥੇ ਰੋਜ਼ਾਨਾ ਲਗਭਗ 40,000/50,000 ਦੀ ਗਿਣਤੀ ਵਿਚ ਸੰਗਤ ਭੋਜਨ ਛਕਕੇ ਧੰਨ-ਧੰਨ ਗੁਰੂ ਰਾਮਦਾਸ ਸਾਹਿਬ ਦਾ ਨਾਮ ਉਚਾਰਦੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune