ਗੁਰਦੁਆਰਾ ਸ਼ਹੀਦ ਬੁੰਗਾ

babadeepsinghਬਾਬਾ ਦੀਪ ਸਿੰਘ ਜੀ ਸ਼ਹੀਦ: ਬਾਬਾ ਦੀਪ ਸਿੰਘ ਜੀ ਮਿਸਲਾਂ ‘ਚ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖਣ ਦੀ ਸੇਵਾ ਦੇ ਨਾਲ ਹੀ 18ਵੀਂ ਸਦੀ ਦੇ ਖਾਸ ਯੁੱਧਾਂ ‘ਚ ਵੀ ਮਹੱਤਵਪੂਰਨ ਹਿੱਸਾ ਪਾਇਆ। 1757 ਈ: ‘ਚ ਤੈਮੂਰ ਸ਼ਾਹ ਅਤੇ ਜਹਾਨ ਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਜਦੋਂ ਬਾਬਾ ਜੀ ਨੂੰ ਦਮਦਮਾ ਸਾਹਿਬ ਪੁੱਜੀ ਤਾਂ ਉਹ ਬਜ਼ੁਰਗੀ ਦੀ ਅਵਸਥਾ ‘ਚ ਵੀ ਅਠਾਰ੍ਹਾਂ ਸੇਰ ਦਾ ਖੰਡਾ ਹੱਥ ‘ਚ ਫੜ ਸ੍ਰੀ ਦਰਬਾਰ ਸਾਹਿਬ ਨੂੰ ਅਜ਼ਾਦ ਕਰਾਉਣ ਅਤੇ ਜ਼ਾਲਮਾਂ ਨੂੰ ਸਬਕ ਸਿਖਾਉਣ ਦਾ ਪ੍ਰਣ ਕਰਕੇ ਸ੍ਰੀ ਅੰਮ੍ਰਿਤਸਰ ਵੱਲ ਚੱਲ ਪਏ। ਅੱਗੇ ਜਹਾਨ ਖਾਨ ਇਹ ਖ਼ਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਦੇ ਕੋਲ ਹਜ਼ਾਰਾਂ ਦੀ ਗਿਣਤੀ ‘ਚ ਫੌਜ ਨਾਲ ਮੋਰਚੇ ਸੰਭਾਲੀ ਬੈਠਾ ਸੀ । ਆਹਮਣੇ-ਸਾਹਮਣੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਹਾਲੇ ਦੂਰ ਹੀ ਸਨ ਕਿ ਜਮਾਲ ਖਾਨ ਦੇ ਨਾਲ ਹੋ ਰਹੀ ਹੱਥੋ-ਹੱਥ ਵਾਲੀ ਲੜਾਈ ‘ਚ ਉਨ੍ਹਾਂ ਦਾ ਸੀਸ ਕੱਟ ਗਿਆ। ਕੋਲ ਖਲੋਤੇ ਇਕ ਸਿੰਘ ਨੇ ਬਾਬਾ ਜੀ ਨੂੰ ਆਪਣਾ ਪ੍ਰਣ ਯਾਦ ਕਰਵਾਇਆ ਤਾਂ ਅਜਿਹਾ ਚਮਤਕਾਰ ਹੋਇਆ ਜਿਸ ਦੀ ਦੁਨੀਆਂ ਦੇ ਇਤਿਹਾਸ ‘ਚ ਹੋਰ ਕੋਈ ਉਦਾਹਰਣ ਨਹੀਂ। ਬਾਬਾ ਜੀ ਨੇ ਆਪਣਾ ਸੀਸ ਆਪਣੀ ਖੱਬੀ ਤਲੀ ‘ਤੇ ਟਿਕਾਉਂਦਿਆਂ ਸੱਜੇ ਹੱਥ ਨਾਲ ਅਜਿਹਾ ਖੰਡਾ ਵਾਹਿਆ ਕਿ ਵੈਰੀ ਦੀਆਂ ਸਫਾਂ ‘ਚ ਭਾਜੜਾਂ ਪੈ ਗਈਆਂ। ਇਉਂ ਘਮਸਾਨ ਦਾ ਯੁੱਧ ਕਰਦਿਆਂ ਹੋਇਆਂ ਬਾਬਾ ਜੀ ਸ੍ਰੀ ਅੰਮ੍ਰਿਤਸਰ ਪੁੱਜੇ ਅਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ‘ਚ ਅਰਪਣ ਕੀਤਾ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune