ਗੁਰਦੁਆਰਾ ਲਾਚੀ ਬੇਰ

laachiberਇਹ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਊੜੀ ਦੇ ਸੱਜੇ ਹੱਥ ਸਥਿਤ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ-ਸੇਵਾ ਦੌਰਾਨ ਆਪਣੇ ਸੇਵਕਾਂ ਸਮੇਤ ਇਥੇ ਸਥਿਤ ਬੇਰੀ ਦੇ ਰੁੱਖ ਹੇਠ ਬਿਰਾਜਮਾਨ ਹੋਇਆ ਕਰਦੇ ਸਨ। ਇਸ ਬੇਰੀ ਨੂੰ ਲਾਚੀ ਦੇ ਆਕਾਰ ਜਿੱਡੇ ਬੇਰ ਲੱਗਿਆ ਕਰਦੇ ਹਨ, ਇਸ ਕਰਕੇ ਇਸਨੂੰ ਲਾਚੀ ਬੇਰ ਕਿਹਾ ਜਾਂਦਾ ਹੈ। ਸੰਨ 1740 ਵਿਚ ਦੋ ਸਿੱਖ ਯੋਧਿਆਂ ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟ ਅਤੇ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਨੇ ਬਦਨਾਮ ਤੇ ਬਦਕਾਰ ਮੁਗ਼ਲ ਅਧਿਕਾਰੀ ਮੱਸਾ ਰੰਂਘੜ, ਜਿਸਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ, ਉਸਦਾ ਸਿਰ ਲਾਹੁਣ ਲਈ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਵੇਸ਼ ਹੋਣ ਤੋਂ ਪਹਿਲਾਂ ਆਪਣੇ ਘੋੜੇ ਇਸੇ ਬੇਰੀ ਨਾਲ ਬੰਨ੍ਹੇ ਸਨ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune