ਗੁਰਦੁਆਰਾ ਮੰਜੀ ਸਾਹਿਬ

manjisahibਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਇਕ ਬਾਗ ਲਗਵਾਇਆ ਜਿਸ ਨੂੰ ਗੁਰੂ ਕਾ ਬਾਗ ਕਿਹਾ ਜਾਂਦਾ ਸੀ। ਗੁਰੂ ਕੇ ਬਾਗ ਵਿਚ ਜਿਸ ਅਸਥਾਨ ‘ਤੇ ਬੈਠ ਕੇ, ਗੁਰੂ ਅਰਜਨ ਦੇਵ ਜੀ ਸਰੋਵਰ ਦੀ ਕਾਰ ਸੇਵਾ ਸਮੇਂ ਦੀਵਾਨ ਸਜਾਉਂਦੇ ਸਨ ਉਸ ਨੂੰ ਗੁਰਦੁਆਰਾ ਮੰਜੀ ਸਾਹਿਬ ਕਿਹਾ ਜਾਂਦਾ ਹੈ। ਥੜੇ ਉਪਰ ਸੰਗਮਰਮਰ ਦੀ ਸੁੰਦਰ ਮੰਜੀ ਬਣੀ ਹੋਈ ਹੈ। ਸਵੇਰੇ-ਸ਼ਾਮ ਦੀਵਾਨ ਅਸਥਾਨ ‘ਤੇ ਦੀਵਾਨ ਸਜਾਉਣ ਦੀ ਪਰੰਪਰਾ ਬਾਖੂਬੀ ਜਾਰੀ ਹੈ। ਗੁਰਦੁਆਰਾ ਮੰਜੀ ਸਾਹਿਬ ‘ਤੇ ਸਵੇਰੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਆਏ ਮਹਾਂਵਾਕ ਤੇ ਸ਼ਾਮ ਨੂੰ ਕੀਰਤਨ ਉਪਰੰਤ ਇਤਿਹਾਸ ਦੀ ਕਥਾ ਹੁੰਦੀ ਹੈ। ਗੁਰਪੁਰਬਾਂ, ਸੰਮੇਲਨਾਂ ਸਮੇਂ ਇਥੇ ਵਿਸ਼ੇਸ਼ ਦੀਵਾਨ ਸਜਦੇ ਹਨ। ਲੋੜ ਨੂੰ ਸਨਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1970 ਈ: ਵਿਚ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਬਹੁਤ ਵੱਡਾ ਦੀਵਾਨ ਹਾਲ ਉਸਾਰਿਆ ਗਿਆ, ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਗੁਰਸਿੱਖ ਮਿਲ-ਬੈਠ ਕੇ ਸੰਗਤ ਦਾ ਅਨੰਦ ਮਾਣ ਸਕਦੇ ਹਨ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਕਰਦੀ ਹੈ। ਵਧੇਰੇ ਜਾਣਕਾਰੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 


 

ਔਨਲਾਈਨ ਭੇਟਾ ਭੇਜੋ

webune
 

ਫੇਸਬੁੱਕ ਪੇਜ

 

ਆਈ-ਫੋਨ ਐਪਲੀਕੇਸ਼ਨ

webune