Live Kirtan
 

Download Live Kirtan Player

tenders
 
tenders
 
 

Follow us on Facebook

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਅੱਜ ਦੇ ਆਧੁਨਿਕ ਯੁੱਗ ਵਿੱਚ ਜਦੋਂ ਹਰ ਕੋਈ ਕਾਰਜ ਤਕਨਾਲੋਜੀ ਉੱਪਰ ਨਿਰਭਰ ਕਰਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਸਿਰਮੌਰ ਸੰਸਥਾ ਵਜੋਂ ਵਿਚਰਦੀ ਹੋਈ ਨਿਤ ਦਿਨ ਨਵੀਆਂ ਪੁਲਾਘਾਂ ਪੁੱਟਦੀ ਸਮੇਂ ਦੀ ਹਾਣੀ ਸਾਬਤ ਹੋ ਰਹੀ ਹੈ। ਚਾਹੇ ਗੱਲ ਗੁਰਦੁਆਰਿਆਂ ਦੇ ਸੁਯੋਗ ਪ੍ਰਬੰਧ ਦੀ ਹੋਵੇ ਜਾਂ ਦੇਸ਼ਾਂ ਵਿਦੇਸ਼ਾਂ ਵਿਚ ਹਰ ਇਕ ਸਿੱਖ ਤੱਕ ਪਹੁੰਚ ਕਰਨ ਦੀ, ਹਮੇਸ਼ਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਮੁਹਰਲਾ ਸਥਾਨ ਕਾਇਮ ਰੱਖਿਆ ਹੈ। ਪਿਛਲੇ ਸਮੇਂ ਦੌਰਾਨ ਵਿਦੇਸ਼ਾਂ ਵਿਚਲੇ ਸਿੱਖਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਾਸਤੇ ਮਾਇਆ ਭੇਂਟ ਕਰਨ ਦੇ ਮਨੋਰਥ ਦੀ ਪੂਰਤੀ ਲਈ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਆਨ-ਲਾਈਨ ਰੂਪ ਵਿਚ ਭੇਟਾ ਮੰਗਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਗੁਰਦੁਆਰਿਆਂ ਅੰਦਰਲਾ ਲੰਗਰ ਪ੍ਰਬੰਧ ਦਾ ਸਾਰਾ ਲੇਖਾ-ਜੋਖਾ ਕੰਪਿਊਟਰਾਈਜ਼ਡ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੋਲਰ ਸਿਸਟਮ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਕਿ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗਰਮ ਪਾਣੀ ਅਤੇ ਸ੍ਰੀ ਦਰਬਾਰ ਸਾਹਿਬ ਦੀਆਂ ਸਾਰੀਆਂ ਸਰਾਵਾਂ ਵਿੱਚ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਨੌਜੁਆਨ ਪੀੜ੍ਹੀ ਨੂੰ ਸਿੱਖੀ ਸਰੂਪ ਦੀ ਸੰਭਾਲ ਕਰਨ ਅਤੇ ਪਤਿਤਪੁਣੇ ਤੋਂ ਬਚਾਉਣ ਦੇ ਮਨੋਰਥ ਨਾਲ ਕਬੱਡੀ ਦੀ ਟੀਮ ਬਣਾਈ ਗਈ, ਜਿਸ ਵਿਚ ਸਾਬਤ ਸੂਰਤਿ ਕਬੱਡੀ ਖਿਡਾਰੀਆਂ ਨੂੰ ਟੀਮ ਵਿੱਚ ਲਿਆ ਗਿਆ ਅਤੇ ਇਸ ਟੀਮ ਵੱਲੋਂ ਆਪਣੀ ਤਾਕਤ ਦਾ ਲੋਹਾ ਸਾਰੇ ਪਾਸੇ ਮੰਨਵਾ ਕੇ ਇਹ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਨੌਜੁਆਨ ਨਸ਼ਿਆਂ ਦੇ ਵੱਸ ਨਾ ਪੈ ਕੇ ਸਾਬਤ ਸੂਰਤਿ ਸਰੂਪ ਵਿਚ ਰਹਿ ਕੇ ਆਪਣੇ-ਆਪਣੇ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਸਕਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼ ਦੇ ਪ੍ਰਬੰਧ ਨੂੰ ਵਧਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਸ੍ਰੀ ਸਾਰਾਗੜ੍ਹੀ ਸਾਹਿਬ, ਟਾਊਨ ਹਾਲ ਵਿਖੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 10 ਮੰਜ਼ਿਲਾ ਸਾਰਾਗੜ੍ਹੀ ਨਿਵਾਸ ਦੀ ਉਸਾਰੀ ਕੀਤੀ ਜਾ ਰਹੀ ਹੈ।

ਗੁ: ਸਾਰਾਗੜ੍ਹੀ ਸਾਹਿਬ ਪਾਰਕਿੰਗ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੱਕ ਜਾਣ ਵਾਸਤੇ ਸ਼ਰਧਾਲੂਆਂ ਲਈ ਬੈਟਰੀ ਚਾਲਿਤ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਨਾਲ ਜਿੱਥੇ ਸ਼ਰਧਾਲੂਆਂ ਨੂੰ ਸਹੂਲਤ ਹੋਈ ਹੈ ਉੱਥੇ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਰੋਕਥਾਮ ਨੂੰ ਵੀ ਬਲ ਮਿਲਿਆ ਹੈ। ਸ਼ੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਨੂੰ ਸਮੇਂ ਦੇ ਹਾਣ ਦਾ ਬਣਾਉਂਦੇ ਹੋਏ ਨਵੀਂ ਤਕਨਾਲੋਜੀ ਨਾਲ ਲੈਸ ਦੁਨੀਆ ਦੀ ਨਾਮੀ ਬੋਸ਼ ਕੰਪਨੀ ਦੇ ਸਾਊਂਡ ਸਿਸਟਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੈ ਹੋ ਰਹੇ ਇਲਾਹੀ ਕੀਰਤਨ ਦਾ ਸਪੱਸ਼ਟ ਰੂਪ ਵਿਚ ਬਿਨਾ ਕਿਸੇ ਤਕਨੀਕੀ ਰੁਕਾਵਟ ਦੇ ਲਾਹਾ ਲੈ ਰਹੇ ਹਨ।

ਅਜੋਕਿ ਸਮੇਂ ਮੁਤਾਬਕ ਆਧੁਨਿਕ ਹੁੰਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਸਕੂਲਾਂ, ਕਾਲਜਾਂ ਅਤੇ ਸਮੂਹ ਸਬੰਧਤ ਅਦਾਰਿਆਂ ਨੂੰ ਪੂਰੀ ਤਰ੍ਹਾਂ ਨਾਲ ਕੰਪਿਊਟਰਾਈਜ਼ਡ ਕੀਤਾ ਹੈ ਅਤੇ ਸਮੁੱਚੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਨੂੰ ਵੀ ਆਧੁਨਿਕ ਤਕਨਾਲੋਜੀ ਨਾਲ ਸਰਸ਼ਾਰ ਕੀਤਾ ਹੈ। ਸ਼ਰਧਾਲੂਆਂ ਦੀ ਗੁਰੂ=ਘਰ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ www.sgpc.net ਨੂੰ ਸਮੇਂ-ਸਮੇਂ ਹੋਰ ਵੀ ਆਧੁਨਿਕ ਅਤੇ ਸਹੂਲਤਾਂ ਭਰਪੂਰ ਬਣਾਇਆ ਗਿਆ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਵੈੱਬਸਾਈਟ ਦਾ ਨਵਾਂ ਰੂਪ ਆਪ ਸਭ ਸੰਗਤਾਂ ਦੇ ਪੇਸ਼-ਏ-ਨਜ਼ਰ ਕੀਤਾ ਜਾ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਆਪ ਸੰਗਤਾਂ ਨੂੰ ਵੈੱਬਸਾਈਟ ਦੀ ਨਵੀਂ ਦਿੱਖ ਪਸੰਦ ਆਵੇਗੀ ਅਤੇ ਆਪ ਸਭ ਇਸਦੀਆਂ ਸੇਵਾਵਾਂ ਦਾ ਲਾਭ ਉਠਾਉਂਦੇ ਹੋਏ ਗੁਰੂ ਘਰ ਅਤੇ ਨਾਮ ਸਿਮਰਨ ਨਾਲ ਅਟੁੱਟ ਸਾਂਝਾਂ ਪਾਉਗੇ।

ਗੁਰੂ ਪੰਥ ਦਾ ਦਾਸ,

ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

 
 

Important Links

tenders recruitments results education
 
 

Online Payment Gateway

payment gateway
 
 

Contacts

Jathedar Avtar Singh, President, S.G.P.C.
+91-183-2553950 (O)
+91-98558-95558 (M)
president@sgpc.net

S.G.P.C. Officials (Full List)

Shiromani Gurdwara Parbandhak Committee,
Teja Singh Samundri Hall,
Sri Harmandir Sahib Complex,
Sri Amritsar.
EPBX No. (0183-2553957-58-59)

 
 
 
error: Content is protected !!